बुधवार, 11 नवंबर 2020

ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਦਿੱਤਾ ਵਾਧੂ ਚਾਰਜ਼ ਹੀ ਬਣਿਆ ਸਵਾਲ

  ਅੰਮਿ੍ਰਤਸਰ:

22 ਅਕਤੂਬਰ 2018 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਕਮੇਟੀ ਦੀ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਲਈ ਲਿਆ ਦੋ ਟੁੱਕ ਫੈਂਸਲਾ ਸ਼੍ਰੋਮਣੀ ਕਮੇਟੀ ਲਈ ਹੀ ਮੁਸੀਮਤ ਬਣਦਾ ਜਾ ਰਿਹਾ ਹੈ। ਇਨ੍ਹਾਂ ਲੰਮਾਂ ਸਮਾਂ ਕਾਰਜਕਾਰੀ ਰਹਿਣ ਤੋਂ ਬਾਅਦ ਵੀ ਨਹੀਂ ਬਣ ਸਕੇ ਪੱਕੇ ਜਥੇਦਾਰ ਅੱਜ ਵੀ ਵਾਧੂ ਚਾਰਜ ਸੰਭਾਲ ਕੇ ਕੰਮਕਾਜ ਚੱਲਾ ਰਹੇ ਹਨ। ਸ਼੍ਰੋਮਣੀ ਕਮੇਟੀ ਗਲਿਆਰੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਏ ਫੈਂਸਲਿਆਂ ਬਾਰੇ ਵੱਖ-ਵੱਖ ਚਰਚਾਵਾਂ ਚੱਲ ਰਹੀਆਂ ਹਨ, ਜਿਸ ਵਿਚ ਅਹਿਮ ਚਰਚਾ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਅੰਤਿ੍ਰੰਗ ਕਮੇਟੀ ਅਤੇ 2016 ਦੀ ਅੰਤਿ੍ਰੰਗ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਨਖਾਹ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਅਦਬੀ ਲਈ ਜਿੰਮੇਵਾਰ ਬਣਾ ਦਿੱਤਾ ਗਿਆ। ਮੌਜੂਦਾ ਅੰਤਿ੍ਰੰਗ ਕਮੇਟੀ ਨੇ ਤਾਂ ਇਕਲਾਕੀ ਤੌਰ 'ਤੇ ਆਲਣਾ ਫਰਜ ਸਮਝਦੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸਤਿਕਾਰ ਲਈ 18 ਸਤੰਬਰ ਨੂੰ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬ ਨੂੰ ਪਬਲੀਕੇਸ਼ਨ ਵਿਭਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਿਕਾਰਡ ਵਿਚ ਹੋਈ ਛੇੜ-ਛਾੜ ਲਈ ਖਿਮਾ-ਜਾਣਨਾ ਸਬੰਧੀ ਲਿਖਤੀ ਪੱਤਰ ਦਿੱਤਾ ਸੀ ਅਤੇ ਸੰਗਤ ਦੀ ਕਚਹਿਰੀ ਵਿਚ ਪੇਸ਼ ਹੋ ਗਏ ਸਨ। ਚਰਚਾਵਾਂ ਜੋਰਾਂ 'ਤੇ ਹਨ ਕਿ ਪਰ ਮੌਜੂਦ ਜਥੇਦਾਰ ਵੱਲੋਂ ਤਾਂ 328 ਪਾਵਨ ਸਰੂਪਾਂ ਦਾ ਮੁੱਖ ਦੋਸ਼ੀ ਹੀ ਮੌਜੂਦਾ ਅੰਤਿ੍ਰੰਗ ਕਮੇਟੀ ਨੂੰ ਠਹਿਰਾਅ ਦਿੱਤਾ ਗਿਆ ਅਤੇ ਭਾਵੇਂ ਲੱਗਾ ਹੁਕਮ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਮੂਚੀ ਅੰਤਿ੍ਰੰਗ ਕਮੇਟੀ ਨੇ ਮੰਨ ਲਿਆ ਹੈ। ਕਈ ਸਾਬਕਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਥੇਦਾਰ ਨੂੰ ਫੈਂਸਲਾ ਲੈਣ ਤੋਂ ਪਹਿਲਾਂ ਵਿਚਾਰਣਾ ਚਾਹੀਦਾ ਸੀ, ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰਨ ਵਾਲਿਆਂ ਨੂੰ ਤਾਂ ਚੋਣਾਂ ਲਈ ਇਕ ਵੱਡਾ ਮੁੱਦਾ ਮਿਲ ਗਿਆ ਹੈ। ਇਸ ਮੁੱਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨਸਭਾ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਭਾਰੀ ਨੁਕਸਾਨ ਹੋਵੇਗਾ। ਇਕ ਦਾ ਵਿਚਾਰ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਵਿਰੋਧੀਆਂ ਦੀ ਚਾਹਤ ਨੂੰ ਪੂਰਾ ਕਰਕੇ ਪੰਥ ਹਿਤੈਸ਼ੀ ਬਨਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਤਾਂ ਫਿਰ ਵੀ ਇਹੋਂ ਹੀ ਕਹਿ ਰਹੇ ਹਨ ਕਿ ਇਹ ਜਥੇਦਾਰ ਤਾਂ ਬਾਦਲਾਂ ਦੇ ਕਹਿਣ 'ਤੇ ਚੱਲ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਦੋ ਬਾਰਟ ਇਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਕ ਵਾਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸਿੱਖਾਂ ਲਈ ਵੱਖਰੇ ਘਰ ਦੀ ਮੰਗ ਦੀ ਹਾਮੀ ਵੀ ਸ਼ਰੇਆਮ ਭਰ ਦਿੱਤੀ ਹੈ। ਜਿਹੜੇ ਦੋਸ਼ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ 'ਤੇ ਮੜ ਦਿੱਤੇ ਹਨ, ਉਹ ਕਦੇ ਵੀ ਨਹੀਂ ਸਾਫ ਹੋ ਸਕਦੇ। ਜੇਕਰ ਮੌਜੂਦਾ ਅੰਤਿ੍ਰੰਗ ਕਮੇਟੀ ਨੂੰ ਦੋਸ਼ੀ ਠਹਿਰਾਨਾ ਹੀ ਸੀ ਤਾਂ 24 ਅਗਸਤ ਦੀ ਇਕੱਤਰਤਾ ਵਿਚ ਆਪ ਹੀ ਫੈਂਸਲਾ ਦੇ ਦਿੰਦੇ ਤਾਂ ਜੋ ਸ਼੍ਰੋਮਣੀ ਕਮੇਟੀ ਦੇ ਬੂਹੇ ਅੱਗੇ ਲੱਗਾ ਧਰਨਾ ਤਾਂ ਨਾ ਲੱਗਦਾ, ਇਨ੍ਹਾਂ ਸਖਤ ਫੈਂਸਲਾ ਲੈਣ ਤੋਂ ਬਾਅਦ ਧਰਨਾ ਵੀ ਜਾਰੀ ਹੈ, ਵਿਰੋਧ ਵੀ ਜਾਰੀ ਹੈ, ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਉਹ ਦੋਸ਼ੀ ਵੀ ਬਣ ਗਏ, ਸਭ ਸਮਝ ਤੋਂ ਬਾਹਰ ਹੈ।

 ਕਿਉਂ ਨਹੀਂ ਮਿਲੀ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਕੀ ਜਥੇਦਾਰੀ...
ਜਥੇਦਾਰ ਗੁਰਬਚਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਗਾਉਣ ਦਾ ਦੋ ਟੁੱਕ ਫੈਂਸਲਾ 22 ਅਕਤੂਬਰ 2018 ਨੂੰ ਦਿੱਤਾ ਗਿਆ ਸੀ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਸੇਵਾਵਾਂ ਨਿਭਾਉਣ ਲਈ ਲਗਾਇਆ ਗਿਆ ਸੀ। ਉਸ ਸਮੇਂ ਕਮੇਟੀ ਵੱਲੋਂ ਕਿਹਾ ਗਿਆ ਸੀ ਕਿ ਫਿਲਹਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਵਾਧੂ ਸੇਵਾਵਾਂ ਦਿੱਤੀਆਂ ਗਈਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਈ ਜਥੇਦਾਰ ਲਈ ਸਿੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਤਾਂ ਜੋ ਪੱਕਾ ਜਥੇਦਾਰ ਲਗਾਇਆ ਜਾ ਸਕੇ। ਗਿਆਨੀ ਹਰਪ੍ਰੀਤ ਸਿੰਘ ਜਿਆਦਾ ਸਮਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੀ ਸਮਾਂ ਦਿੰਦੇ ਹਨ ਅਤੇ ਕਦੇ-ਕਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕੰਮ ਨੂੰ ਨਿਪਟਾਉਂਣ ਲਈ ਆਉਂਦੇ ਹਨ।

ਗਿਆਨੀ ਹਰਪ੍ਰੀਤ ਸਿੰਘ ਯੋਗਤਾ...
ਗਿਆਨੀ ਗੁਰਮੁੱਖ ਸਿੰਘ ਨੂੰ ਜਬਰੀ ਹਟਾ ਕੇ ਅੰਤਿ੍ਰੰਗ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ 21 ਅਪ੍ਰੈਲ 2017 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੌਂਪੀ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਉੱਚ ਵਿਦਿਆ ਪ੍ਰਾਪਤ ਕੀਤੀ ਹੈ ਅਤੇ ਗੁਰਮਤਿ ਦੀ ਤਾਲੀਮ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸੰਸਥਾ ‘ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਦਮਦਮਾ ਸਾਹਿਬ ਤਲਵੰਡੀ ਸਾਬੋ’ ਤੋਂ ਪ੍ਰਾਪਤ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ‘ਡਿਪਲੋਮਾ ਇਨ ਡਿਵੀਨਿਟੀ’ ਅਤੇ ਧਰਮ ਅਧਿਐਨ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਵੀ ਹਾਸਲ ਕੀਤੀ ਹੈ। ਜਥੇਦਾਰ ਰਹਿੰਦਿਆ ਪੰਜਾਬੀ ਯੂਨੀਵਰਸਿਟੀ ਤੋਂ ਕੁਰਾਨ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੇ ਤੁਲਨਾਤਮਕ ਅਧਿਐਨ 'ਤੇ ਪੀਐੱਚਡੀ ਵੀ ਜਾਰੀ ਰੱਖੀ। ਮਈ 1972 ਜਨਮੇ ਗਿਆਨੀ ਹਰਪ੍ਰੀਤ ਸਿੰਘ 1997 ਵਿਚ ਪ੍ਰਚਾਰਕ ਭਰਤੀ ਹੋਏ ਅਤੇ ਜੁਲਾਈ 1999 ਵਿਚ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਕਥਾਵਾਚਕ/ਮੁੱਖ ਗ੍ਰੰਥੀ ਬਣੇ ਅਤੇ 17 ਸਾਲ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ 21 ਅਪ੍ਰੈਲ 2017 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ 22 ਅਕਤੂਬਰ 2018 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀਆਂ ਵਾਧੂ ਸੇਵਾਵਾਂ ਤੇ ਨਿਯੁਕਤ ਕੀਤਾ ਗਿਆ। 

कोई टिप्पणी नहीं: