ਸਿਆਸੀ ਦਬਾਅ ਹੇਠ ਬਿਨਾਂ ਜਾਂਚ ਤੋਂ ਹੀ ਵੀਜਾ ਦਿਵਾਉਣ ਲਈ ਕੀਤੀ ਕਾਰਵਾਈ
ਅੰਮ੍ਰਿਤਸਰ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਦੇ ਸਬੰਧ ਵਿਚ ੨੧ ਜੂਨ ਨੂੰ ਪਾਕਿਸਤਾਨ ਜਥੇ ਨਾਲ ਸ਼ਾਮਲ ਕਰਨ ਲਈ ਦੋ ਇਕੱਲੀਆਂ ਔਰਤਾਂ ਦੇ ਨਾਮ ਬਿਨਾਂ ਜਾਂਚ ਪੜਤਾਲ ਕਰਵਾਏ ਸਰਕਾਰੀ ਏਜੰਸੀਆਂ ਨੂੰ ਧੋਖੇ ਵਿੱਚ ਰੱਖ ਕੇ ਪਾਕਿਸਤਾਨ ਨੂੰ ਅੰਬੈਸੀ ਪਾਸਪੋਰਟ ਭੇਜੇ ਗਏ ਹਨ। ਉਪਰੋਕਤ ਔਰਤਾਂ ਨੂੰ ਵੀਜ਼ਾ ਦਿਵਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸੂਚੀ ਤਿਆਰ ਕੀਤੀ ਗਈ ਜਿਸ ਵਿਚ ਦੋ ਮੁਲਾਜ਼ਮ ਅਤੇ ਇਕ ਸਰਕਾਰੀ ਸਾਬਕਾ ਅਫਸਰ ਅਤੇ ਉਸ ਦੀ ਧਰਮ ਪਤਨੀ ਦੇ ਨਾਮ ਸ਼ਾਮਲ ਕਰਨ ਲਈ ਯਾਤਰਾ ਵਿਭਾਗ ਦੇ ਹੈਲਪਰ ਹਰਪਾਲ ਸਿੰਘ ਵੱਲੋਂ ੧੬ ਜੂਨ ੨੦੧੮ ਆਫ਼ਿਸ ਨੋਟ ਲਿਖੇ ਅਨੁਸਾਰ ਦੋਵੇਂ ਔਰਤਾਂ ਦਾ ਨਾਮ ਦੁਬਾਰਾ ਜਥੇਦਾਰ ਗੁਰਵਿੰਦਰ ਸਿੰਘ ਲਾਲੀ ਰਣੀਕੇ ਵੱਲੋਂ ਇਨ੍ਹਾਂ ਦੇ ਵਿਜੇ ਸਬੰਧੀ ਦਰਖਾਸਤਾਂ ਸਾਹਿਤ ਦੁਬਾਰਾ ਦਰਖਾਸਤ ਪੁੱਜੀ ਹੈ ਅਤੇ ਸਕੱਤਰ ਨਾਲ ਟੈਲੀਫੋਨ ਤੇ ਵੀ ਗੱਲ ਹੋਈ ਹੈ। ਆਫਿਸ ਨੋਟ ਵਿਚ ਇਹ ਵੀ ਸਪਸ਼ਟ ਕੀਤਾ ਹੈ ਕਿ ਦੋਵੇਂ ਨਾਮ ਯਾਤਰਾ ਸੂਚੀ ਵਿੱਚ ਸ਼ਾਮਲ ਨਹੀਂ ਹਨ ਉਕਤ ਸਬੰਧਤਾਂ ਦੇ ਵੀਜੇ ਲੈਣ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਜਿਸ ਤੇ ਰਿਪੋਰਟ ਕਰਦਿਆ ਸੁਪਰਵਾਈਜ਼ਰ ਗੁਰਦੀਪ ਸਿੰਘ ਵੱਲੋਂ ਉਪਰੋਕਤ ਛੇ ਪਾਸਪੋਰਟ ਦਾ ਜਿਕਰ ਕਰਦਿਆ ਜੇਕਰ ਪਾਕਿਸਤਾਨ ਅੰਬੈਸੀ ਵੀਜ਼ਾ ਪ੍ਰਵਾਨ ਕਰਦੀ ਹੈ ਤਾਂ ਵੀਜ਼ਾ ਫੀਸ ਜਮ੍ਹਾਂ ਕਰਵਾ ਕੇ ਵੀਜ਼ੇ ਪ੍ਰਾਪਤ ਕਰ ਲਏ ਜਾਣ, ਸਕੱਤਰ ਨੂੰ ਇਸ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਆਫਿਸ ਨੋਟ ਤੇ ਮੀਤ ਸਕੱਤਰ ਯਾਤਰਾ ਨਿਸ਼ਾਨ ਸਿੰਘ, ਵਧੀਕ ਸਕੱਤਰ ਯਾਤਰਾ ਸੁਖਦੇਵ ਸਿੰਘ ਭੂਰਾ ਕੋਹਨਾ ਨੇ ਅਗਲੇਰੀ ਕਾਰਵਾਈ ਕਰਦਿਆ ਆਗਿਆ ਲੈਣ ਲਈ ਸਕੱਤਰ ਮਨਜੀਤ ਸਿੰਘ ਬਾਠ ਅੱਗੇ ਕੇਸ ਪੇਸ਼ ਕੀਤਾ ਜਿਸ ਤੇ ਮਨਜੀਤ ਸਿੰਘ ਵੱਲੋਂ ਉਕਤ ਅਨੁਸਾਰ ਆਗਿਆ ਦੇ ਦਿੱਤੀ। ਇਹ ਸਾਰੀ ਕਾਰਵਾਈ ੧੬ ਜੂਨ ਨੂੰ ਸ਼ੁਰੂ ਕੀਤੀ ਗਈ, ੧੭ ਜੂਨ ਨੂੰ ਦਿੱਲੀ ਵਿਖੇ ਪਾਕਿ ਅੰਬੈਸੀ ਨੂੰ ਪਾਸਪੋਰਟ ਦਿੱਤੇ ਗਏ ਜਿਸ ਤੇ ਪਾਕਿ ਅੰਬੈਸੀ ਨੇ ੧੯ ਜੂਨ ਨੂੰ ਉਪਰੋਕਤ ਇੱਕਲੀਆਂ ਦੋਵੇਂ ਔਰਤਾਂ ਨੂੰ ਵੀਜਾ ਨਹੀਂ ਦਿੱਤਾ। ਇਸ ਤੋਂ ਇਲਾਵਾ ੮੨ ਯਾਤਰੂਆਂ ਦੀ ਪਹਿਲੀ ਸੂਚੀ ਅਤੇ ੪ ਯਾਤਰੂਆਂ ਦੀ ਦੂਸਰੀ ਸੂਚੀ ਦੇ ਵੀਜੇ ਸ਼ਾਮਲ ਕਰ ਕੇ ੮੬ ਯਾਤਰੂਆਂ ਨੂੰ ਵੀਜੇ ਦਿੱਤੇ ਸਨ। ਜਦ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਸਿਕਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥਿਆਂ ਲਈ ਸੰਗਤਾਂ ਪਾਸੋਂ ੧੯ ਮਾਰਚ ਨੂੰ ਪਾਸਪੋਰਟਾਂ ਦੀ ਮੰਗ ਕੀਤੀ ਗਈ ਸੀ। ਸ਼ਰਧਾਲੂ ਨੂੰ ਪਾਸਪੋਰਟ ੩੧ ਮਾਰਚ ੨੦੧੮ ਤੱਕ ਮੈਂਬਰ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼ ਸਹਿਤ ਪਛਾਣ ਪੱਤਰ ਲਈ ਆਧਾਰ ਕਾਰਡ, ਵੋਟਰ ਕਾਰਡ ਜਾਂ ਰਾਸ਼ਣ ਕਾਰਡ ਦੀ ਕਾਪੀ ਮੰਗ ਕੀਤੀ ਸੀ ਤਾਂ ਜੋ ਅਗਲੀ ਕਾਰਵਾਈ ਕਰਦੇ ਹੋਏ ਸਰਕਾਰ ਨੂੰ ਯਾਤਰੂਆਂ ਦੀ ਘੋਖ ਪੜਤਾਲ ਕਰਵਾਈ ਜਾ ਸਕੇ। ਇਹ ਸ਼ਨਾਖਤ ਹਰੇਕ ਯਾਤਰੂ ਦੀ ਸਰਕਾਰ ਪਾਸੋਂ ਕਰਵਾਈ ਜਾਂਦੀ ਹੈ, ਜੋ ਇਨ੍ਹਾਂ ਦੋ ਔਰਤਾਂ ਨਾਲ ਨਹੀਂ ਹੋਇਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਵਿਸਾਖੀ ਮੌਕੇ ਪਾਕਿ ਜਾ ਕੇ ਧਰਮ ਪਰਿਵਰਤਨ ਕਰਕੇ ਨਿਕਾਹ ਕਰਵਾਉਣ ਵਾਲੀ ਔਰਤ ਕਿਰਨ ਬਾਲਾ ਦੀ ਸਿਫ਼ਾਰਸ਼ ਵੀ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਦੇ ਨਾਮ ਦਾ ਜ਼ਿਕਰ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸੁਲੱਖਣ ਸਿੰਘ ਭੰਗਾਲੀ ਵੱਲੋਂ ਕੀਤਾ ਗਿਆ ਸੀ, ਇਸ ਮਾਮਲੇ ਵਿਚ ਵੀ ਭਾਵੇਂ ਗੁਰਵਿੰਦਰ ਸਿੰਘ ਲਾਲੀ ਰਣੀਕੇ ਸ਼੍ਰੋਮਣੀ ਕਮੇਟੀ ਮੈਂਬਰ ਹਨ ਪਰ ਲਾਲੀ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਬੇਟੇ ਵੀ ਹਨ। ਸਿਆਸੀ ਦਬਾ ਹੇਠ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਵੱਲੋਂ ਕੰਮ ਕਰਵਾਇਆ ਜਾ ਰਿਹਾ ਹੈ ਜੋ ਸਿੱਖ ਸੰਸਥਾ ਦੇ ਅਕਸ ਨੂੰ ਢਾਹ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸ਼੍ਰੋਮਣੀ ਕਮੇਟੀ ਕਿਰਨ ਬਾਲਾ ਮਾਮਲੇ ਵਿਚ ਸਰਕਾਰੀ ਏਜੰਸੀਆਂ ਨੂੰ ਯਾਤਰੂਆਂ ਦੀ ਪੜਤਾਲ ਕਰਨ ਵਿੱਚ ਨਲਾਇਕ ਦੱਸਦੀ ਹੈ ਅਤੇ ਦੂਸਰੇ ਪਾਸੇ ਯਾਤਰੂਆਂ ਦੇ ਭੇਦ ਲੁਕਾਣ ਲਈ ਪਾਸਪੋਰਟ ਸਿੱਧੇ ਤੌਰ ਤੇ ਅੰਬੈਸੀਆਂ ਵਿੱਚ ਭੇਜੇ ਜਾਂਦੇ ਹਨ। ਪਹਿਲਾਂ ਕਿਰਨ ਬਾਲਾ ਕੇਸ ਵਿੱਚ ਵੀ ਇਕੱਲੀ ਔਰਤ ਸੀ ਅਤੇ ਇਸ ਵਾਰ ਵੀ ਦੋ ਇੱਕਲੀਆਂ ਔਰਤਾਂ ਦੇ ਭੇਦ ਲੁਕਾਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਅੰਬੈਸੀ ਅਤੇ ਸਰਕਾਰੀ ਏਜੰਸੀਆਂ ਨੂੰ ਸਿਆਸੀ ਦਬਾਅ ਹੇਠ ਧੋਖੇ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਇੱਕਲੀ ਔਰਤ ਨੂੰ ਵੀਜਾ ਨਹੀਂ ਦੇਣਾ ਚਾਹੀਦਾ, ਜਿਸ ਲਈ ਸ਼੍ਰੋਮਣੀ ਕਮੇਟੀ, ਪਾਕਿ ਅੰਬੈਸੀ, ਇਮੀਗਰੇਸ਼ਨ ਅਤੇ ਸਰਕਾਰੀ ਏਜੰਸੀਆਂ ਨੂੰ ਸਖਤ ਹੋਣ ਦੀ ਲੋੜ ਹੈ। ਇਸ ਲਈ ਉਹ ਭਾਈ ਗੋਬਿੰਦ ਲੌਂਗੋਵਾਲ ਅਤੇ ਪਾਕਿ ਅੰਬੈਸੀ ਨਾਲ ਗੱਲਬਾਤ ਕਰਨਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਵੱਖ-ਵੱਖ ਇਤਿਹਾਸਕ ਦਿਹਾੜਿਆਂ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਦੇ ਗੁਰਧਾਮਾਂ ਲਈ ਭੇਜੇ ਜਾਂਦੇ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਕਿਸੇ ਵੀ ਸਿੱਖ ਦੇ ਜਾਣ 'ਤੇ ਮਨਾਹੀ ਨਹੀਂ ਹੈ। ਉਨ੍ਹਾਂ ਪਾਕਿਸਤਾਨ ਭੇਜੇ ਜਾਂਦੇ ਜਥਿਆਂ ਵਿਚ ਇਕੱਲੀਆਂ ਬੀਬੀਆਂ ਦੀ ਸ਼ਮੂਲੀਅਤ ਸਬੰਧੀ ਸਪੱਸ਼ਟ ਕਰਦਿਆਂ ਕਿਹਾ ਕਿ ੫੦ ਸਾਲ ਤੋਂ ਵੱਧ ਉਮਰ ਵਾਲੀਆਂ ਬੀਬੀਆਂ ਆਪਣੇ ਪਰਿਵਾਰਕ ਮੈਂਬਰਾਂ ਦੀ ਜ਼ੁੰਮੇਵਾਰੀ 'ਤੇ ਸ਼ਾਮਲ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਥੇ ਵਿਚ ਸ਼ਾਮਲ ਹੋਣ ਵਾਲੇ ਕਿਸੇ ਵੀ ਮੈਂਬਰ ਦੀ ਜਾਂਚ ਦਾ ਕੰਮ ਸਰਕਾਰਾਂ ਦਾ ਹੈ ਅਤੇ ਸ਼੍ਰੋਮਣੀ ਕਮੇਟੀ ਕੇਵਲ ਉਨ੍ਹਾਂ ਦੀ ਮੁਕੰਮਲ ਜਾਣਕਾਰੀ ਅਤੇ ਪਾਸਪੋਰਟ ਇਕੱਠੇ ਕਰਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਸਿਫ਼ਾਰਸ਼ਾਂ ਸਹਿਤ ਸਰਕਾਰਾਂ ਅਤੇ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਭੇਜਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਸ਼ਰਧਾਲੂਆਂ ਵਿਚ ੧੬ ਬੀਬੀਆਂ ਵੀ ਸ਼ਾਮਲ ਹਨ।
कोई टिप्पणी नहीं:
एक टिप्पणी भेजें