मंगलवार, 3 जुलाई 2018

ਦੀਵਾਨ ਦੀ ਸੰਸਥਾ ਸੈਂਟਰਲ ਖਾਲਸਾ ਯਤੀਮਖਾਨਾ ਵਲੋਂ ਬੱਚਿਆਂ ਤੇ ਕੀਤੇ ਜਾ ਰਹੇ ਤਸ਼ੱਦਦ ਦਾ ਸੱਚ ਆਇਆ ਸਾਹਮਣੇ

ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਬੱਚੇ ਨੂੰ ਯਤੀਮਖਾਨੇ ਤੋਂ ਇਕੱਲਿਆਂ ਇਲਾਜ ਲਈ ਭੇਜਿਆ ਗੁਰੂ ਨਾਨਕ ਦੇਵ ਹਸਪਤਾਲ
ਲਗਾਤਾਰ ਸੋਸ਼ਲ਼ ਮੀਡੀਆ ਤੇ ਯਤੀਮਖਾਨੇ ਵਲੋਂ ਬੱਚਿਆਂ ਤੇ ਤਸ਼ੱਦਦ ਦੀਆਂ ਫੈਲ ਰਹੀਆਂ ਪੋਸਟਾਂ
ਅੰਮ੍ਰਿਤਸਰ :
੧੨੫ ਸਾਲਾਂ ਪੁਰਾਣੀ ਸਿੱਖਾਂ ਦੀ ਪਹਿਲੀ ਸੰਸਥਾ ਚੀਫ ਖਾਲਸਾ ਦੀਵਾਨ ਵਲੋਂ ਮਾਨਵਤਾ ਦੀ ਭਲ਼ਾਈ ਲਈ ਚੱਲ ਰਹੀ ਸੈਂਟਰ ਖਾਲਸਾ ਯਤੀਮਖਾਨਾ ਵਲੋਂ ਉਥੋਂ ਦੇ ਬੱਚਿਆਂ ਤੇ ਤਸ਼ੱਦਦ ਕਰਨ ਦੀਆਂ ਚੱਲ ਰਹੀਆਂ ਸੋਸ਼ਲ਼ ਪੋਸਟਾਂ ਦਾ ਅੱਜ ਸੱਚ ਸਾਹਮਣੇ ਆਇਆ ਹੈ। ਯਤੀਮਖਾਨੇ  ਵਿਚ ਰਹਿੰਦੇ ਦੋ ਬੱਚੇ ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਇਕੱਲਿਆਂ ਇਲਾਜ ਲਈ ਸਰਕਾਰਗ਼ੀ ਹਸਪਤਾਲਾਂ ਵਿਚ ਤੋਰ ਦਿੱਤਾ ਗਿਆ। ਜੇਬੋਂ ਖਾਲੀ ਨਿਰਮਲ ਸਿੰਘ ਉਮਰ ੧੫ ਸਾਲ ਅਤੇ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਸੂਰਮਾ ਸਿੰਘ ਗੁਰਪ੍ਰੀਤ ਸਿੰਘ ਉਮਰ ੧੫ ਸਾਲ ਹੈ। ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਦਰ-ਦਰ ਭਟਕਦੇ ਦਿਖਾਈ ਦਿੱਤੇ। ਪੁੱਛਣ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਸੂਰਮਾ ਦੇ ਨੱਕ ਵਿਚੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਖੂਨ ਵਗਣ ਦੀ ਸ਼ਿਕਾਇਤ ਹੈ। ਯਤੀਮਖਾਨੇ ਵਲੋਂ ਇਲਾਜ ਨਾ ਮਿਲਣ ਕਾਰਨ ਉਹ ਸਰਕਾਰੀ ਈਐੱਨਟੀ ਹਸਪਤਾਲ ਵਿਚ ਡਾਕਟਰ ਪਾਸ ਚੈਕਅਪ ਕਰਵਾਉਣ ਪੁੱਜੇ ਤਾਂ ਉਨ੍ਹਾਂ ਨੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਸਿਟੀ ਸਕੈਨ ਕਰਵਾਉਣ ਲਈ ਲਿਖਿਆ। ਸਿਟੀ ਸਕੈਨ ਕਰਵਾਉਣ ਲਈ ਜਦ ਉਹ ਗੁਰੂ ਨਾਨਕ ਦੇਵ ਹਸਪਤਾਲ ਪੁੱਜੇ ਤਾਂ ਉਨ੍ਹਾਂ ਪਾਸੋਂ ਇਸ ਸਕੈਨ ਲਈ ੨੦੦੦ ਰੁਪਏ ਫੀਸ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕੋਈ ਵੀ ਪੈਸਾ ਨਾ ਤਾਂ ਨਿੱਜੀ ਹੀ ਅਤੇ ਨਾ ਹੀ ਯਤੀਮਖਾਨੇ ਵਲੋਂ ਦਿੱਤਾ ਗਿਆ। ਇਸ ਸਭ ਸੱਚ ਸਾਹਮਣੇ ਆਉਣ ਤੇ ਜਦ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੁੱਖ ਦਫਤਰ ਤੋਂ ਇਕ ਮੁਲਾਜਮ ਨੂੰ ਬੱਚਿਆਂ ਕੋਲ ਭੇਜਿਆ। ਮਾਮਲੇ ਨੂੰ ਵਿਗੜਦਿਆਂ ਦੇਖਦਿਆਂ ਜਿੱਥੇ ਬੱਚਿਆਂ ਦਾ ਇਲਾਜ ਸ਼ੁਰੂ ਕਰਵਾਇਆ ਗਿਆ, ਉਥੇ ਹੀ ਦੀਵਾਨ ਨੇ ਆਪਣੇ ਕੋਲੋਂ ਖਰਚ ਕਰਕੇ ਸਕੈਨ ਵੀ ਕਰਵਾਇਆ। ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਹੀਆਂ ਯਤੀਮਖਾਨੇ ਦੇ ਵਿਚ ਰਹਿ ਰਹੇ ਬੱਚਿਆਂ ਤੇ ਤਸ਼ੱਦਦਾਂ ਦੀਆਂ ਪੋਸਟਾਂ ਨੇ ਉਪਰੋਕਤ ਘਟਨਾ ਰਾਹੀਂ ਸੱਚ ਸਾਹਮਣੇ ਲਿਆਂਦਾ ਹੈ। ਦੱਸਣਯੋਗ ਹੈ ਕਿ ੧੨੫ ਸਾਲਾਂ ਪੁਰਾਣੀ ਚੀਫ ਖਾਲਸਾ ਦੀਵਾਨ ਸੰਸਥਾ ਯਤੀਮ ਬੱਚਿਆਂ ਦੀ ਦੇਖਭਾਲ ਲਈ ਸੈਂਟਰਲ ਖਾਲਸਾ ਯਤੀਮਖਾਨਾ ਚਲਾ ਰਹੀ ਹੈ। ਇਸ ਯਤੀਮਖਾਨੇ ਵਿਚ ੨੪੧ ਬੱਚੇ ਮੌਜੂਦ ਰਹਿ ਕੇ ਪੜ੍ਹਾਈ ਕਰ ਰਹੇ ਹਨ, ਜਿਸ ਦੀ ਦੇਖ ਰੇਖ ਵੀ ਕੀਤੀ ਜਾ ਰਹੀ ਹੈ। ਬੱਚਿਆਂ ਦੀ ਰਿਹਾਇਸ਼, ਨਹਾਉਣ, ਖਾਣ-ਪੀਣ ਦਾ ਪ੍ਰਬੰਧ ਵੀ ਸੰਸਥਾ ਵਲੋਂ ਕੀਤਾ ਜਾਂਦਾ ਹੈ। ਇਸ ਸੰਸਥਾ ਦੇ ਅਦਾਰੇ ਨੂੰ ਚਲਾਉਣ ਲਈ ਤਿੰਨ ਮੈਂਬਰ ਇੰਚਾਰਜ ਸਰਬਜੀਤ ਸਿੰਘ ਮੀਤ ਪ੍ਰਧਾਨ, ਦਲ਼ੀਪ ਸਿੰਘ ਅਤੇ ਬੀਬੀ ਕਿਰਨਜੋਤ ਕੌਰ ਚੱਲ ਰਹੇ ਕੰਮਾਂ ਦੀ ਨਿਗਰਾਨੀ ਕਰਦੇ ਹਨ। ਪ੍ਰਬੰਧਾਂ ਦੀ ਦੇਖ ਰੇਖ ਲਈ ਮਨਜੀਤ ਸਿੰਘ ਵਿਰਕ ਸੁਪਰੀਡੈਂਟ ਵਜੋਂ ਨਿਯੁਕਤ ਕੀਤੇ ਗਏ ਹਨ। ਯਤੀਮਖਾਨੇ ਵਿਚ ੨੪੧ ਬੱਚਿਆਂ ਲਈ ੩ ਤਰ੍ਹਾਂ ਦੇ ਪੜ੍ਹਾਈ ਜਿਸ ਵਿਚ ਸ਼ਹੀਦ ਊਧਮ ਸਿੰਘ ਮੈਮੋਰੀਅਲ਼ ਸਕੂਲ ਦੁਆਰਾ ੨੦੬ ਬੱਚੇ ਦਸਵੀਂ ਤੱਕ, ਇਸ ਤੋਂ ਇਲਾਵਾ ੩੫ ਬੱਚੇ ਖਾਲਸਾ ਕਾਲਜ ਸਕੂਲ ਵਿਚ ਗਿਆਰਵੀਂ ਅਤੇ ਬਾਰ੍ਹਵੀਂ ਤੱਕ ਪੜ੍ਹਾਈ ਕਰ ਰਹੇ ਹਨ। ਭਾਈ ਵੀਰ ਸਿੰਘ ਗੁਰਮਤਿ ਕਾਲਜ ਵਿਚ  ੩੫ ਬਾਰ੍ਹਵੀਂ ਪਾਸ ਕੀਤੇ ਬੱਚਿਆਂ ਨੂੰ ਗੁਰਮਤਿ ਸਿੱਖਿਆ ਲਈ ੩ ਸਾਲ ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਉਪਰੋਕਤ ਕਾਰਜਾਂ ਲਈ ਯਤੀਮਖਾਨੇ ਦਾ ਸਾਲਾਨਾ ਬਜਟ ੩ ਕਰੋੜ ਰੁਪਏ ਹੈ। ਪਿਛਲੇ ਸਾਲ ਸੈਂਟਰਲ ਖਾਲਸਾ ਯਤੀਮਖਾਨੇ ਦੇ ਬੱਚਿਆਂ ਲਈ ੨ ਕਰੋੜ ੯੦ ਲੱਖ ਰੁਪਏ ਖਰਚ ਕੀਤੇ ਗਏ ਸਨ। ਉਪਰੋਕਤ ਬੱਚਿਆਂ ਵਿਚ ੨੦ ਬੱਚੇ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਸੂਰਮੇ ਹਨ। ਜਿਨ੍ਹਾਂ ਨੂੰ ਬਰੇਨ ਲਿੱਪੀ ਰਾਹੀ ਸਿੱਖਿਆ ਦੇਣ ਤੋਂ ਇਲਾਵਾ ਕੰਪਿਊਟਰ ਅਤੇ ਮਿਊਜਿਕ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।

ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਸੰਭਾਲ ਨਾ ਕਰ ਪਾਉਣ ਕਾਰਨ ਸੁਪਰੀਡੈਂਟ ਮਨਜੀਤ ਸਿੰਘ ਵਿਰਕ ਨੂੰ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਂਸਲਾ ਸੈਂਟਰਲ ਖਾਲਸਾ ਯਤੀਮਖਾਨਾ ਦੇ ਮੈਂਬਰ ਇੰਚਾਰਜ ਸਰਬਜੀਤ ਸਿੰਘ ਮੀਤ ਪ੍ਰਧਾਨ ਦੀਵਾਨ ਅਤੇ ਦਲੀਪ ਸਿੰਘ ਵਲੋਂ ਲਿਆ ਗਿਆ ਹੈ। ਉਨ੍ਹਾਂ ਇਹ ਮੰਨਿਆ ਕਿ ਯਤੀਮਖਾਨਾ ਵਿਚ ਕੁਝ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਅੱਜ ਦੀ ਇਸ ਅਣਗਹਿਲੀ ਨੂੰ ਵੱਡਿਆਂ ਸਮਝਦਿਆਂ ਵਿਰਕ ਨੂੰ ਸਸਪੈਂਡ ਕਰਨ ਦਾ ਫੈਂਸਲਾ ਕੀਤਾ ਹੈ।

ਮਨਜੀਤ ਸਿੰਘ ਵਿਰਕ ਨੇ ਕਿਹਾ ਕਿ ਉਹ ਸੈਂਟਰਲ ਖਾਲਸਾ ਯਤੀਮਖਾਨਾ ਦੇ ਬੱਚਿਆਂ ਦੀ ਸਾਂਭ-ਸੰਭਾਲ ਵਿਚ ਕੋਈ ਕਸਰ ਨਹੀਂ ਛੱਡ ਰਹੇ। ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਸਿਆਸਤ ਖੇਡੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਜ ਦੀ ਇਸ ਅਣਗਹਿਲੀ ਨੂੰ ਆਪਣੀ ਗਲਤੀ ਮੰਨਿਆ। ਉਨ੍ਹਾਂ ਕਿਹਾ ਕਿ ਉਸ ਕੋਲੋਂ ਇਹ ਗਲਤੀ ਹੋਈ ਹੈ ਕਿ ਬੱਚਿਆਂ ਨਾਲ ਨਾ ਤਾਂ ਕੋਈ ਸੇਵਾਦਾਰ ਅਤੇ ਯਤੀਮਖਾਨੇ ਦੀ ਗੱਡੀ ਨਹੀਂ ਦਿੱਤੀ ਗਈ। ਜਦ ਕਿ ਇਹ ਸੁਵਿਧਾਵਾਂ ਇਥੇ ਮੌਜੂਦ ਹਨ।

ਯਤੀਮਖਾਨੇ ਦੇ ਬੱਚਿਆਂ ਨੇ ਸੁਣਾਇਆ ਆਪਣਾ ਦਰਦ-ਏੇ-ਹਾਲ

ਮੈਡੀਕਲ ਸੁਪਰੀਡੈਂਟ ਤੇ ਸੰਸਦ ਔਜਲਾ ਦੀ ਮਾਤਾ ਦੇ ਸਾਹਮਣੇ ਕੀਤਾ ਅਹਿਮ ਖੁਲਾਸਾ
ਅਧਿਕਾਰੀਆਂ ਦੀ ਰਵੱਈਆ ਬੇਹੱਦ ਮਾੜਾ ਤੇ ਬੱਦ-ਤੋਂ-ਬਦਤਰ ਹੈ ਜੀਵਨ
 ਅੰਮ੍ਰਿਤਸਰ :
ਯਤੀਮਖਾਨੇ ਵਿਚ ਪਲ ਰਹੇ ਪਹਿਲਾਂ ਹੀ ਹਾਲਾਤ ਦੇ ਸਤਾਏ ਮਸੂਮਾਂ ਨੂੰ ਜਿਸ ਘਰ ਯਤੀਮਖਾਨੇ ਬੇਸਹਾਰਿਆਂ ਦਾ ਘਰ ਸਮਝਦੇ ਰਹਿਣਾ ਪੈ ਰਿਹਾ ਹੈ, ਉਹ ਹੀ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਯਤੀਮਖਾਨੇ ਦੇ ਬੱਚਿਆਂ ਦਾ ਮਾਮਲਾ ਇਹ ਹੈ ਕਿ ਬੁੱਧਵਾਰ ਸਵੇਰੇ ਠੀਕ ੧੦ ਵਜੇ ਦੇ ਕਰੀਬ ਦੋ ੧੪-੧੫ ਸਾਲਾਂ ਲੜਕੇ ਇਕ ਨਿਮਰਲ ਸਿੰਘ ਜੋ ਦੋਵਾਂ ਅੱਖਾਂ ਤੋਂ ਦੇਖ ਨਹੀਂ ਸਕਦਾ, ਆਪਣੇ ਸਾਥੀ ਗੁਰਪ੍ਰੀਤ ਨਾਲ ਸਿਟੀ ਸਕੈਨ ਕਰਵਾਉਣ ਗੁਰੂ ਨਾਨਕ ਦੇਵ ਹਸਪਤਾਲ ਡਾਇਗਨੋਸਟਿਕ ਵਿਭਾਗ ਦੇ ਮੁਖੀ ਡਾ. ਰਮੇਸ਼ ਚੰਦਰ ਕੋਲ ਪੁੱਜੇ। ਜਿੱਥੇ ਪਹਿਲਾਂ ਤੋਂ ਮੌਜੂਦ ਸੰਸਦ ਗੁਰਜੀਤ ਸਿੰਘ ਔਜਲਾ ਦੇ ਮਾਤਾ ਜਗੀਰ ਕੌਰ, ਹਸਪਤਾਲ ਦੇ ਐੱਮਐੱਸ ਡਾ. ਸੁਰਿੰਦਰਪਾਲ, ਸਾਬਕਾ ਐੱਮਐੱਸ ਡਾ. ਰਾਮ ਸਰੂਪ ਮੌਜੂਦ ਸਨ, ਜੋ ਪਹਿਲਾਂ ਹੀ ਕਿਸੇ ਮਾਮਲੇ ਸਬੰਧੀ ਪੜਚੋਲ ਕਰ ਰਹੇ ਸਨ। ਉੇਸੇ ਵਕਤ ਗੁਰੂ ਨਾਨਕ ਦੇਵ ਹਸਪਤਾਲ ਵਿਚ ਯਤੀਮਖਾਨੇ ਦੇ ਇਨ੍ਹਾਂ ਬੱਚਿਆਂ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਬੱਚਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ। ਮਾਤਾ ਜਗੀਰ ਕੌਰ ਨੇ ਜਦ ਬੱਚਿਆਂ ਨੂੰ ਇਕੱਲਿਆਂ ਇਥੇ ਦੇਖਿਆ ਤਾਂ ਬੱਚਿਆਂ ਨੇ ਝਿਜਕਦਿਆਂ ਹੋਇਆ ਡਰ ਦੇ ਖੌਫ ਵਿਚ ਯਤੀਮਖਾਨੇ ਦਾ ਸੂਰਤੇ ਹਾਲ ਦੱਸਿਆ। ਬੱਚਿਆਂ ਦੱਸਿਆ ਕਿ ਯਤੀਮਖਾਨੇ ਦਾ ਪ੍ਰਬੰਧ ਬਹੁਤ ਮਾੜਾ ਹੈ। ਅਧਿਕਾਰੀਆਂ ਦਾ ਬੱਚਿਆਂ ਪ੍ਰਤੀ ਰਵੱਈਆ ਬੇਹੱਦ ਮਾੜਾ ਹੈ ਤੇ ਬੱਚਿਆਂ ਤੇ ਜੁਲਮ ਵੀ ਹੁੰਦੇ ਹਨ। ਬੱਚਿਆਂ ਦੀ ਮਾਰਕੁਟਾਈ ਵੀ ਕੀਤੀ ਜਾਂਦੀ ਹੈ। ਬੱਚਿਆਂ ਕੋਲੋਂ ਸਫਾਈ, ਗੁਲਸਖਾਨੇ ਦੀ ਸਫਾਈ ਤੇ ਹੋਰ ਕੰਮ ਵੀ ਕਰਵਾਏ ਜਾਂਦੇ ਹਨ। ਬੱਚੇ ਨੇ ਦੱਸਿਆ ਕਿ ਉਸ ਦੇ ਨੱਕ ਵਿਚੋਂ ਖੂਨ ਨਿਕਲਣ ਦੀ ਸ਼ਿਕਾਇਤ ਪੁਰਾਣੀ ਹੈ ਅਤੇ ਇਸ ਸਬੰਧੀ ਸੰਸਥਾ ਦਾ ਕੋਈ ਵੀ ਮੁਲਾਜਮ ਜਾਂ ਅਧਿਕਾਰੀ ਤਵੱਜੋਂ ਨਹੀਂ ਦੇ ਰਿਹਾ। ਇਲਾਜ ਕਰਵਾਉਣਾ ਤਾਂ ਦੂਰ ਉਨ੍ਹਾਂ ਨੂੰ ਇਕੱਲਿਆਂ ਹੀ ਸਰਕਾਰੀ ਈਐੱਨਟੀ ਹਸਪਤਾਲ ਵਿਚ ਭੇਜ ਕੇ ਚੈੱਕ ਕਰਵਾਉਣ ਲਈ ਕਿਹਾ ਗਿਆ। ਜਿਥੇ ਡਾਕਟਰ ਰਵਿੰਦਰ ਸਿੰਘ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਤੋਂ ਸਿਟੀ ਸਕੈਨ ਲਈ ਲਿਖ ਦਿੱਤਾ।
ਬੀਬੀ ਜਗੀਰ ਕੌਰ ਮਾਤਾ ਸੰਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਯਤੀਮਖਾਨੇ ਦੇ ਇਨ੍ਹਾਂ ਬੱਚਿਆਂ ਦਾ ਹਾਲ ਸੁਣ ਕੇ ਬਹੁਤ ਹੀ ਦਿਲ ਨੂੰ ਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸੰਸਥਾ ਦੁਨੀਆ ਵਿਚ ਆਪਣਾ ਇਕ ਵਖਰਾ ਵਕਾਰ ਰੱਖਦੀ ਹੈ, ਉਸ ਸੰਸਥਾ ਵਿਚ ਯਤੀਮ ਬੱਚਿਆਂ ਦੀ ਇਸ ਤਰ੍ਹਾਂ ਦੇਖਭਾਲ ਹੋਣੀ ਚਿੰਤਾ ਦਾ ਵਿਸ਼ਾ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਯਤੀਮਖਾਨੇ ਜਾ ਕੇ ਬੱਚਿਆਂ ਨੂੰ ਮਿਲਣਗੇ ਅਤੇ ਉਨ੍ਹਾਂ ਦੇ ਹਾਲ ਤੇ ਵਿਚਾਰ ਜਾਣਨਗੇ।
-ਗੁਰਜਿੰਦਰ ਮਾਹਲ,
Converted from GurbaniAkhar to Uni

कोई टिप्पणी नहीं: