Gill Inderjit
ਚੰਡੀਗੜ੍ਹ, 17 ਮਾਰਚ
ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਰਾਜ ਭਰ ਵਿੱਚੋਂ ਪੁੱਜੇ ਮੁਲਾਜ਼ਮਾਂ ਨੇ ਅੱਜ ਇਥੇ ਸੈਕਟਰ-34 ਵਿਖੇ ਰੈਲੀ ਕਰਕੇ ਐਲਾਨ ਕੀਤਾ ਕਿ 22 ਮਾਰਚ ਨੂੰ ਜ਼ਿਲ੍ਹਾ ਪੱਧਰਾਂ ਉਪਰ ਪੰਜਾਬ ਦੇ ਬਜਟ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ। ਅੱਜ ਰੈਲੀ ਦੌਰਾਨ ਵੀ ਮੁਲਾਜ਼ਮਾਂ ਨੇ ਬਜਟ ਦੀ ਕਾਪੀ ਸਾੜੀ।
ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਨੇ ਇਸ ਮੌਕੇ ਐਲਾਨ ਕੀਤਾ ਕਿ ਪੰਜਾਬ ਦਾ ਬਜਟ ਸੁੱਕੇ ਖੂਹ ਵਿੱਚੋਂ ਖਾਲੀ ਬਾਲਟੀ ਬਾਹਰ ਆਉਣ ਦੇ ਬਰਾਬਰ ਹੈ। ਇਸ ਮੌਕੇ ਪੁਲੀਸ ਦੀ ਭਾਰੀ ਘੇਰਾਬੰਦੀ ਦੌਰਾਨ ਐਕਸ਼ਨ ਕਮੇਟੀ ਦੇ ਕਨਵੀਨਰਾਂ ਸੱਜਣ ਸਿੰਘ, ਸੁੱਚਾ ਸਿੰਘ ਖੱਟੜਾ ਅਤੇ ਪ੍ਰੇਮ ਰੱਕੜ ਨੇ ਪ੍ਰਸ਼ਾਸਨ ਤੇ ਪੁਲੀਸ ਨੂੰ ਤਾੜਨਾ ਕੀਤੀ ਕਿ ਆਂਗਨਵਾੜੀ ਇਸਤਰੀ ਮੁਲਾਜ਼ਮਾਂ ਅਤੇ ਪੀ.ਡਬਲਯੂ.ਡੀ. ਤਾਲਮੇਲ ਕਮੇਟੀ ਦੇ ਆਗੂਆਂ ਉਪਰ ਦਰਜ ਕੇਸ ਵਾਪਸ ਲਏ ਜਾਣ, ਨਹੀਂ ਤਾਂ ਮੁਲਾਜ਼ਮ ਵਰਗ ਇਸ ਦਾ ਡਟਵਾਂ ਜਵਾਬ ਦੇਵੇਗਾ।
ਆਗੂਆਂ ਨੇ ਹੈਰਾਨੀ ਜ਼ਾਹਰ ਕੀਤੀ ਕਿ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਦੌਰਾਨ ਮੁਲਾਜ਼ਮਾਂ ਦੇ ਪੱਲੇ ਕੱਖ ਵੀ ਨਹੀਂ ਪਾਇਆ। ਉਲਟਾ ਮੁਲਾਜ਼ਮਾਂ ਨੂੰ ਸਰਕਾਰ ਉਪਰ ਭਾਰੀ ਵਿੱਤੀ ਬੋਝ ਦਰਸਾਉਣ ਦਾ ਯਤਨ ਕੀਤਾ ਗਿਆ ਹੈ। ਇਸ ਮੌਕੇ ਮਤਾ ਪਾਸ ਕਰਕੇ ਪਿਛਲੇ ਸਮੇਂ ਸਰਕਾਰ ਵੱਲੋਂ ਬਣਾਏ ਦੋ ਕਾਨੂੰਨਾਂ ਨੂੰ ਕਾਲੇ ਕਾਨੂੰਨ ਦੱਸਦਿਆਂ ਦੋਸ਼ ਲਾਇਆ ਕਿ ਸਰਕਾਰ ਅਜਿਹੇ ਕਾਨੂੰਨਾਂ ਰਾਹੀਂ ਲੋਕਾਂ ਦੀ ਆਵਾਜ਼ ਦਬਾਉਣ ਦੀ ਸਾਜ਼ਿਸ਼ ਘੜ ਰਹੀ ਹੈ

कोई टिप्पणी नहीं:
एक टिप्पणी भेजें