रविवार, 20 मार्च 2011

ਖਾਲਸਾ ਕਾਲਜ ਨੂੰ ’ਵਰਸਿਟੀ ਵਿੱਚ ਬਦਲਣ ਦੇ ਮਾਮਲੇ

Gill Inderjit

120 ਸਾਲ ਪੁਰਾਣੀ ਵਿੱਦਿਅਕ ਸੰਸਥਾ ਜੋ ਕਿ ਰਾਜ ਸਰਕਾਰ ਵੱਲੋਂ ਦਿੱਤੀ ਜਾਂਦੀ 95 ਫੀਸਦੀ ਗਰਾਂਟ ਨਾਲ ਚਲਾਈ ਜਾ ਰਹੀ ਹੈ ਨੂੰ ਨਿੱਜੀ ਯੂਨੀਵਰਸਿਟੀ ਦਾ ਰੂਪ ਦੇਣਾ ਜਨਤਕ ਹਿਤ ਦੇ ਵਿਰੁੱਧ ਹੈ। ਮੈਂਬਰ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਇਸ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਹੁਰਾ ਹਨ, ਇਸ ਲਈ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ।
ਇਸ ਕਾਲਜ ਦੇ ਯੂਨੀਵਰਸਿਟੀ ਬਣਨ ਤੋਂ ਬਾਅਦ ਇਸ ਕਾਲਜ ਦਾ ਜੋ ਸਰੂਪ ਹੈ ਇਹ ਨਹੀਂ ਰਹਿਣਾ ਤੇ ਇਹ ਸਿੱਧਾ ਨਿੱਜੀ ਹੱਥਾਂ ਵਿੱਚ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵਿੱਦਿਅਕ ਸੰਸਥਾ ਤਾਂ ਪੰਜਾਬ ਦੀ ਵਿਰਾਸਤ ਦੇ ਰੂਪ ਵਿੱਚ ਵੀ ਦੇਖੀ ਜਾਂਦੀ ਹੈ। ਇਸ ਲਈ ਇਸ ਨੂੰ ਬਚਾਉਣ ਦੀ ਜ਼ਰੂਰਤ ਹੈ। ਕਾਲਜ ਦੇ ਨਿੱਜੀ ਯੂਨੀਵਰਸਿਟੀ ਦਾ ਰੂਪ ਧਾਰ ਲੈਣ ਤੋਂ ਬਾਅਦ ਨੌਕਰੀ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਹੀ ਖਤਰੇ ਵਿੱਚ ਨਹੀਂ ਪੈ ਜਾਣਗੀਆਂ ਸਗੋਂ ਵਿੱਦਿਆ ਵੀ ਮਹਿੰਗੀ ਹੋ ਜਾਵੇਗੀ ਤੇ ਆਮ ਪਰਿਵਾਰ ਦਾ ਬੱਚਾ ਇਸ ਨਵੀਂ ਯੂਨੀਵਰਸਿਟੀ ਵਿੱਚ ਦਾਖਲਾ ਨਹੀਂ ਲੈ ਸਕੇਗਾ।

कोई टिप्पणी नहीं: