Gill Inderjit
ਚੰਡੀਗੜ੍ਹ, 19 ਮਾਰਚ
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਓ.ਐਸ.ਡੀ. ਚਰਨਜੀਤ ਸਿੰਘ ਬਰਾੜ ਨੇ ਅੱਜ ਇੱਥੇ ਜਾਰੀ ਬਿਆਨ ਰਾਹੀਂ ਦੋਸ਼ ਲਾਇਆ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਸੋਚ ਨਾਲ ਜੁੜ ਰਹੇ ਪੰਜਾਬੀਆਂ ਨੂੰ ਵੇਖ ਕੇ ਹੁਕਮਰਾਨ ਪਾਰਟੀ ਬੁਖਲਾ ਗਈ ਹੈ। ਇਸ ਦਾ ਸਬੂਤ ਸਰਕਾਰ ਵੱਲੋਂ 27 ਮਾਰਚ ਦੀ ਖਟਕੜ ਕਲਾਂ ਦੀ ਰੈਲੀ ਨੂੰ ਅਸਫ਼ਲ ਕਰਨ ਲਈ ਉਸੇ ਦਿਨ ਨਵਾਂ ਸ਼ਹਿਰ ਵਿਖੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਦੇ ਪ੍ਰੋਗਰਾਮ ਰੱਖਣ ਤੋਂ ਮਿਲਦਾ ਹੈ।
ਬੁਲਾਰੇ ਅਨੁਸਾਰ ਪਹਿਲਾਂ ਸਾਬਕਾ ਵਿੱਤ ਮੰਤਰੀ ਵੱਲੋਂ 23 ਮਾਰਚ ਨੂੰ ਖਟਕੜ ਕਲਾਂ ਵਿਖੇ ਕੀਤੇ ਜਾਣ ਵਾਲੇ ਇਕੱਠ ਦੇ ਐਲਾਨ ਤੋਂ ਘਬਰਾ ਕੇ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੇ ਮਿਲੀਭੁਗਤ ਕਰਕੇ ਉਸੇ ਦਿਨ ਖਟਕੜ ਕਲਾਂ ਵਿਖੇ ਕਾਨਫੰਰਸਾਂ ਕਰਨ ਦਾ ਐਲਾਨ ਕਰ ਦਿੱਤਾ। ਇਸ ਪਿੱਛੇ ਵੀ ਸਰਕਾਰ ਅਤੇ ਕਾਂਗਰਸ ਦੀ ਮਨਸ਼ਾ ਮਨਪ੍ਰੀਤ ਸਮਰਥਕਾਂ ਨੂੰ ਖੱਜਲ-ਖੁਆਰ ਕਰਨ ਦੀ ਸੀ। ਹੁਣ 27 ਮਾਰਚ ਨੂੰ ਸੰਗਤ ਦਰਸ਼ਨ ਅਤੇ ਉਦਘਾਟਨੀ ਸਮਾਰੋਹ ਰੱਖ ਕੇ ਫਿਰ ਆਪਣੀ ਘਬਰਾਹਟ ਜੱਗ-ਜ਼ਾਹਰ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਦੇ ਨਵਾਂ ਸ਼ਹਿਰ ਵਿਖੇ ਹੋਣ ਵਾਲੇ ਸਮਾਰੋਹ ਦਾ ਬਹਾਨਾ ਲਾ ਕੇ ਸਰਕਾਰ ਲੋਕਾਂ ਦੇ ਕਾਫਲਿਆਂ ਨੂੰ ਠੱਲ੍ਹ ਨਹੀਂ ਪਾ ਸਕਦੀ।

कोई टिप्पणी नहीं:
एक टिप्पणी भेजें