रविवार, 20 मार्च 2011

ਮਨਪ੍ਰੀਤ ਬਾਦਲ ਦੇ ਪੋਸਟਰ ਫਾੜੇ

Gill Inderjit

ਨਵਾਸ਼ਹਿਰ, 19 ਮਾਰਚ
ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾ ਵਿਖੇ 27 ਮਾਰਚ ਨੂੰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਰੈਲੀ ਸਬੰਧੀ ਲੱਗੇ ਪੋਸਟਰ ਦੇਰ ਰਾਤ ਕੁੱਝ ਸ਼ਰਾਰਤੀ ਵਿਅਕਤੀਆਂ ਨੇ ਫਾੜ ਦਿੱਤੇ। ਅੱਜ ਇਥੇ ਮਨਪ੍ਰੀਤ ਦੇ ਸਮਰਥਕਾਂ ਨੇ ਦੱਸਿਆ ਕਿ ਉਨ੍ਹਾਂ ਕੁੱਝ ਦਿਨ ਪਹਿਲਾਂ ਇਸ ਰੈਲੀ ਸਬੰਧੀ ਖੱਟਕੜ ਕਲਾਂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਪੋਸਟਰ ਲਗਾਏ ਸਨ। ਕਾਨਫਰੰਸ ਵਾਲੀ ਥਾਂ ਦੇ ਨਜ਼ਦੀਕ ਲਗਾਏ ਪੋਸਟਰ ਕਿਸੇ ਨੇ ਫਾੜ ਦਿੱਤੇ। ਇਸ ਸਬੰਧੀ ਠੇਕੇਦਾਰ ਹਰਭਜਨ ਸਿੰਘ ਭੰਗਲ, ਅਮਨਬੀਰ ਸਿੰਘ ਸੰਧੂ, ਤੀਰਥ ਸਿੰਘ ਚਾਹਲ ਅਤੇ ਮਨਪ੍ਰੀਤ ਖਾਰਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੇ ਵੱਧ ਰਹੇ ਕੱਦ ਨੂੰ ਦੇਖਦੇ ਹੋਏ ਵਿਰੋਧੀ ਬੁਖ਼ਲਾ ਗਏ ਹਨ, ਇਸ ਲਈ ਉਹ 27 ਦੇ ਪ੍ਰੋਗਰਾਮ ਨੂੰ ਖਰਾਬ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੇ ਹਨ।

कोई टिप्पणी नहीं: