ਕੁਝ ਸ਼ੌਕ ਸੀ ਯਾਰ ਫ਼ਕੀਰੀ ਦਾ
ਕੁਝ ਇਸ਼ਕ਼ ਨੇ ਦਰ ਦਰ ਰੋਲ਼ ਦਿੱਤਾ।
ਕੁਝ ਸੱਜਣਾਂ ਕਸਰ ਨਾ ਛੋੜੀ ਸੀ
ਕੁਝ ਜ਼ਹਿਰ ਰਕੀਬਾਂ ਘੋਲ ਦਿੱਤਾ।
ਕੁਝ ਹਿਜਰ ਫਿਰਾਕ ਦਾ ਰੰਗ ਚੜ੍ਹਿਆ
ਕੁਝ ਦਰਦ ਮਾਹੀ ਅਨਮੋਲ ਦਿੱਤਾ।
ਕੁਝ ਸੜ ਗਈ ਕਿਸਮਤ ਮੇਰੀ
ਕੁਝ ਪਿਆਰ 'ਚ ਧੋਖਾ ਢੋਲ ਦਿੱਤਾ।
ਕੁਝ ਉੰਝ ਵੀ ਰਾਹਵਾਂ ਔਖੀਆਂ ਸਨ
ਕੁਝ ਗੱਲ ਵਿਚ ਗ਼ਮ ਦਾ ਤੌਖ਼ ਵੀ ਸੀ।
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ
ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ।
(ਮੁਨੀਰ ਨਿਆਜ਼ੀ)
कोई टिप्पणी नहीं:
एक टिप्पणी भेजें