ਸੁਖਬੀਰ ਬਾਦਲ ਜੀ ਦੀ "ਸੁਚੱਜੀ ਅਗਵਾਈ" ਦਾ ਕ੍ਰਿਸ਼ਮਾ
ਪੰਜਾਬ ਪੁਲਸ ਅਗਵਾ ਅਤੇ ਫਿਰੌਤੀਆਂ ਲਈ ਬਾਹਰਲੇ ਰਾਜਾਂ ਚ ਵੀ ਮਾਰ ਕਰਨ ਲਗ ਪਈ
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ "ਸੁਚੱਜੀ ਅਗਵਾਈ" ਚ ਪੰਜਾਬ ਪੁਲਸ ਨੇਂ ਆਪਣੀ ਵਰਦੀ ਤੇ ਇਕ ਹੋਰ ਕਾਲਾ ਦਾਗ ਲਗਵਾ ਲਿਆ ਹੈ | ਅੰਗ੍ਰੇਜੀ ਟ੍ਰਿਬਿਉਨ ਦੀ ਖਬਰ ਅਨੁਸਾਰ ਰਾਜਸਥਾਨ ਪੁਲਸ ਨੇਂ 5 ਨਵੰਬਰ ਨੂੰ ਤਰਨ ਤਾਰਨ ਜ਼ਿਲੇ ਦੇ ਹਰੀਕੇ ਥਾਣੇ ਚ ਤੈਨਾਤ ਥਾਨੇਦਾਰ ਸੁਰਿੰਦਰ ਸਿੰਘ ਅਤੇ ਸਿਪਾਹੀ ਸੁਖਵਿੰਦਰ ਸਿੰਘ ਸੁਖਾ ਨੂੰ ਝਾਲਾਵਾਰ ਜ਼ਿਲੇ ਦੇ ਇਕ ਪਿੰਡ ਚੋਂ ਇਕ 10 ਸਾਲਾ ਬਚੇ ਨਰੇਸ਼ ਕੁਮਾਰ ਨੂੰ ਅਗਵਾ ਕਰਨ ਦੇ ਦੋਸ਼ ਵਿਚ ਗਿਰਫਤਾਰ ਕਰ ਲਿਆ | ਇਹ ਦੋਵੇਂ ਪੁਲਸ ਮੁਲਾਜਮ ਇਸ ਬਚੇ ਨੂੰ ਇਕ ਕੁਆਲਿਸ ਕਾਰ ਨੰਬਰ PB 08A 6845 ਚ ਅਗਵਾ ਕਰ ਕੇ ਲਿਜਾ ਰਹੇ ਸਨ ਜਦੋਂ ਰਾਜਸਥਾਨ ਪੁਲਸ ਨੇਂ ਹਨੁਮਾਨ ਗੜ ਨੇੜਿਓਂ ਉਹਨਾਂ ਨੂੰ ਫੜ ਲਿਆ ਅਤੇ ਅਗਵਾ ਬਚੇ ਨੂੰ ਉਹਨਾਂ ਦੇ ਕਬਜ਼ੇ ਚੋਂ ਛੁੜਾ ਲਿਆ
ਅਗਵਾ ਕੀਤੇ ਬਚੇ ਦੇ ਪਿਤਾ ਸ਼ਾਮ ਲਾਲ ਮੀਨਾ ਨੇਂ ਦਸਿਆ ਹੈ ਕੇ ਉਸਦੇ ਬਚੇ ਨੂੰ ਪੰਜ ਵਿਅਕਤੀਆਂ ਨੇਂ ਅਗਵਾ ਕੀਤਾ ਸੀ ਅਤੇ ਓਹ ਉਸ ਤੋਂ ਫ਼ਿਰੌਤੀ ਦੀ ਮੰਗ ਕਰ ਰਹੇ ਸਨ |
ਹਨੁਮਾਨ ਗੜ ਦੇ ਪੁਲਸ ਮੁਖੀ ਅਨੁਸਾਰ ਦੋਹਾਂ ਪੁਲਸ ਮੁਲਾਜਮਾਂ ਨੇ ਪੁਛ- ਗਿਛ ਦੌਰਾਨ ਦਸਿਆ ਕੇ ਉਹਨਾਂ ਨੇ ਇਹ ਕਾਰਾ ਆਪਣੇ ਸਿਰ ਚੜੇ 3 ਲਖ ਦੇ ਕਰਜ਼ੇ ਨੂੰ ਲਾਹੁਣ ਲਈ ਕੀਤਾ ਹੈ ਜਦੋਂ ਕੇ ਪੁਲਸ ਨੂੰ ਸ਼ਕ ਹੈ ਕੇ ਇਹ ਘਟਨਾ ਪੁਲਸ ਅਤੇ ਨਸ਼ਾ ਤਸਕਰਾਂ ਦੇ ਗਠ-ਜੋੜ ਦਾ ਨਤੀਜਾ ਹੈ |

कोई टिप्पणी नहीं:
एक टिप्पणी भेजें