बुधवार, 4 अप्रैल 2012

Light The Torches Till To Remove The Darkness Of The Society


ਮਸ਼ਾਲਾ ਬਾਲਕੇ ਚੱਲਣਾ , ਜਦੋਂ ਤੱਕ ਰਾਤ ਬਾਕੀ ਹੈ ........................................
ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ ਦੀਆਂ ਅਟੁੱਟ ਲੜੀਆਂ ਦੀ ਅਗਲੀ ਲੜੀ ਨੌਜਵਾਨ ਭਾਰਤ ਸਭਾ ਦਾ ਮਹਾਂ ਚਿੰਤਕ ਅਤੇ ਇਨਕਲਾਬ ਦਾ ਉੱਘੜਵਾਂ ਸਿਰਨਾਵਾਂ ਹੈ ਸ਼ਹੀਦ ਭਗਤ ਸਿੰਘ। ਆਪਣੇ ਸੰਗਰਾਮੀ ਯੁੱਧ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਹੱਸਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਤਿੰਨੇ ਕਰਾਂਤੀਕਾਰੀਆਂ ਦੇ ਅੰਬਰਾਂ 'ਚ ਲਿਖੇ ਬੋਲ ਦਬਾਈਆਂ ਕੌਮਾਂ ਅਤੇ ਦਰੜੇ ਲੋਕਾਂ ਦੀ ਮੁਕਤੀ ਦਾ ਮਾਰਗ-ਦਸੇਰਾ ਬਣੇ ਰਹਿਣਗੇ। ਇਨਕਲਾਬ ਦੇ ਸੂਹੇ ਚਿੰਨ ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907, ਚੋਟੀ ਦੇ ਇਨਕਲਾਬੀ ਕਵੀ ਪਾਸ਼ ਦਾ ਜਨਮ 9 ਸਤੰਬਰ 1950 ਅਤੇ ਇਨਕਲਾਬੀ ਰੰਗ ਮੰਚ ਦੇ ਸ਼ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦਾ ਜਨਮ 16 ਸਤੰਬਰ 1929 ਨੂੰ ਹੋਇਆ।
ਸ਼ਹੀਦ ਭਗਤ ਸਿੰਘ ਅਤੇ ਪਾਸ਼ ਦੀ ਸ਼ਹਾਦਤ 23 ਮਾਰਚ ਨੂੰ ਹੁੰਦੀ ਹੈ। ਸਾਲਾਂ 'ਚ ਭਾਵੇਂ ਅੱਧੀ ਸਦੀ ਦਾ ਵਕਫ਼ਾ ਹੈ ਪਰ ਆਦਰਸ਼ਾਂ ਅਤੇ ਨਿਸ਼ਾਨਿਆਂ 'ਚ ਵਕਫ਼ਾ ਨਹੀਂ। ਰੰਗਮੰਚ ਦੇ ਪਿਤਾਮਾ ਗੁਰਸ਼ਰਨ ਭਾਅ ਜੀ 27 ਸਤੰਬਰ 2011 ਨੂੰ ਜਿਸਮਾਨੀ ਤੌਰ 'ਤੇ ਆਪਣੇ ਵਡੇਰੇ ਕਾਫ਼ਲੇ ਨੂੰ ਅਲਵਿਦਾ ਆਖਦੇ ਹਨ। 28 ਸਤੰਬਰ ਜਿਸ ਦਨਿ ਉਹਨਾਂ ਨੂੰ ਸੂਹੀ ਸਲਾਮੀ ਦਿੱਤੀ ਜਾਂਦੀ ਹੈ ਉਸੇ ਦਨਿ ਭਗਤ ਸਿੰਘ ਦਾ ਜਨਮ ਹੁੰਦਾ ਹੈ। ਇਨ੍ਹਾਂ ਤਿੰਨਾਂ ਯੁੱਗ ਪੁਰਸ਼ਾਂ ਦੀ ਸਾਂਝ ਜਨਮ ਅਤੇ ਮਰਨ ਦੀਆਂ ਤਾਰੀਖਾਂ ਦੀ ਸਾਂਝ ਕਰਕੇ ਨਹੀਂ ਸਗੋਂ ਸਦੀਆਂ ਤੋਂ ਲਿਤਾੜੇ ਲੋਕਾਂ ਦੀ ਪੁੱਗਤ ਵਾਲਾ ਨਵਾਂ-ਨਰੋਆ, ਖੁਸ਼ਹਾਲ, ਵਿਤਕਰਿਆਂ ਅਤੇ ਜਬਰ-ਸਿਤਮ ਤੋਂ ਰਹਿਤ ਰਾਜ ਅਤੇ ਸਮਾਜ ਸਿਰਜਣ ਦੇ ਸਾਂਝੇ ਉਦੇਸ਼ ਕਰਕੇ ਵੀ ਹੈ।
ਇਨ੍ਹਾਂ ਤਿੰਨਾਂ ਮਹਾਨ ਹਸਤੀਆਂ ਦੇ ਆਪਣੇ ਬੋਲ, ਇਤਿਹਾਸ ਦੇ ਮਾਣਮੱਤੇ ਸਫ਼ੇ ਹਨ।
ਭਗਤ ਸਿੰਘ ਭਰ ਜੁਆਨੀ 'ਚ ਲਿਖਦਾ ਹੈ ਕਿ, ''ਕੌਮ, ਕਾਂਗਰਸ ਦੇ ਲਾਊਡ ਸਪੀਕਰ ਨਹੀਂ।....ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਰਤੀ ਇਨਕਲਾਬ ਦੇ ਸਵਾਏ ਨਾ ਕਿਸੇ ਹੋਰ ਇਨਕਲਾਬ ਦੀ ਇੱਛਾ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਾਮਯਾਬ ਹੋ ਸਕਦਾ ਹੈ।
ਪਾਸ਼ ਆਪਣੀ ਕਾਵਿ-ਰਚਨਾ ਵਚਿ ਮੁਖਾਤਬ ਹੁੰਦਾ ਹੈ ਕਿ, ''ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਸਵਾਦਾਂ ਦੀ ਗੱਲ ਕਰਾਂਗਾ। ਗੁਰਸ਼ਰਨ ਸਿੰਘ ਆਖ਼ਰੀ ਸਾਹ ਤੱਕ ਗਰਜ਼ਦਾ ਰਿਹਾ ਹੈ ਕਿ ਵਿਹੜਿਆਂ ਵਾਲੇ ਕਿਰਤੀ ਕਾਮੇ ਅਤੇ ਇਨ੍ਹਾਂ ਦੇ ਸੰਗੀ ਸਾਥੀ ਮਿਹਨਤਕਸ਼ ਕਿਸਾਨ ਅਸਲ ਸਮਾਜ ਦੇ ਸਿਰਜਕ ਹਨ ਇਨ੍ਹਾਂ ਭਾਈ ਲਾਲੋਆਂ ਦੇ ਲਹੂ ਦਾ ਰੰਗ ਅੱਜ ਦੇ ਮਲਕ ਭਾਗੋਆਂ ਦੇ ਪੂੜਿਆਂ 'ਚੋਂ ਚੋਅ ਰਿਹਾ ਹੈ। ਮੇਰੇ ਲੋਕੋ ਪਰਖ ਕਰੋ ਕਿ ਇਹ ਲਹੂ ਕਿਸਦਾ ਹੈ?।'' ਇਸ ਤੋਂ ਅਗੇਰੇ ਵਧਦਿਆਂ ਉਹ 'ਇਨਕਲਾਬ ਜ਼ਿੰਦਾਬਾਦ' ਨਾਟਕ ਰਾਹੀਂ ਪੰਜਾਬ ਦੇ ਹਰ ਪਿੰਡ ਤੱਕ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸੁਪਨਿਆਂ ਵਾਲੀ ਆਜ਼ਾਦੀ, ਜਮਹੂਰੀਅਤ ਅਤੇ ਸਾਂਝੀਵਾਲਤਾ ਦਾ ਹੋਕਾ ਦਿੰਦਾ ਹੈ। ਭਗਤ ਸਿੰਘ, ਗੁਰਸ਼ਰਨ ਸਿੰਘ ਅਤੇ ਪਾਸ਼ ਦੀ ਅਹਿਮ ਦੇਣ ਕਰਕੇ ਪੰਜਾਬ ਦੇ ਇਕ ਦਿਲ 'ਚ ਤਿੰਨੋਂ ਇਕੱਠੇ ਹਰ ਪਲ ਧੜਕਦੇ ਹਨ ਅਤੇ ਧੜਕਦੇ ਰਹਿਣਗੇ।
ਭਗਤ ਸਿੰਘ ਨੌਜਵਾਨਾਂ ਨੂੰ ਕਿਰਤੀਆਂ ਦੀਆਂ ਝੁੱਗੀਆਂ ਝੌਂਪੜੀਆਂ ਤੱਕ ਜ਼ਿੰਦਗੀਆਂ ਨਿਛਾਵਰ ਕਰਨ ਦਾ ਸੁਨੇਹਾ ਦਿੰਦਾ ਹੈ। ਪਾਸ਼, 'ਕੱਖਾਂ ਦੀਏ ਕੁੱਲੀਏ ਮਿਨਾਰ ਬਣ ਜਾਵੀਂ ਪੈਰਾਂ ਦੀਏ ਮਿੱਟੀਏ ਪਹਾੜ ਬਣ ਜਾਵੀਂ' ਗੁਰਸ਼ਰਨ ਸਿੰਘ 'ਨਵਾਂ ਜਨਮ', ਬੇਗਮੋ ਦੀ ਧੀ, ਸਿਉਂਕ, ਮਿੱਟੀ ਦਾ ਮੁੱਲ, ਧਮਕ ਨਗਾਰੇ ਦੀ ਵਰਗੇ ਅਨੇਕਾਂ ਨਾਟਕਾਂ ਰਾਹੀਂ ਥੁੜ ਮਾਰਿਆਂ, ਦੁਰਕਾਰਿਆਂ ਅਤੇ ਬੇਸਹਾਰਿਆਂ ਨੂੰ ਆਪਣੀ ਅਥਾਹ ਸ਼ਕਤੀ ਪਛਾਨਣ ਅਤੇ ਅੱਖ ਉਘਾੜਕੇ ਉੱਠ ਖੜ੍ਹੇ ਹੋਣ ਦਾ ਪੈਗਾਮ ਦਿੰਦਾ ਹੈ। ਉਨ੍ਹਾਂ ਲਈ ਮੋਢੇ ਥੈਲਾ ਪਾ ਕੇ ਸਸਤਾ ਅਤੇ ਮਿਆਰੀ ਸਾਹਿਤ ਪਹੁੰਚਦਾ ਕਰਦਾ ਹੈ ਤਾਂ ਜੋ ਇਸ ਧਰਤੀ ਦੀ ਜੁਆਨੀ ਅਤੇ ਕਿਰਤੀ ਲੋਕ ਆਪਣੀ ਤਕਦੀਰ ਦੇ ਵਾਰਸ ਬਨਣ ਦਾ ਰਾਹ ਤਲਾਸ਼ ਸਕਣ।
ਭਗਤ ਸਿੰਘ ਚੜ੍ਹਦੀ ਜੁਆਨੀ ਦਾ ਰੌਸ਼ਨ ਮਿਨਾਰ ਹੈ। ਪਾਸ਼ ਆਪਣੀ ਰਚਨਾ 'ਚ ਨੌਜਵਾਨਾਂ ਨੂੰ ਸੰਬੋਧਨ ਇਉਂ ਹੁੰਦਾ ਹੈ ਕਿ, ''ਫਾਂਸੀ ਚੜ੍ਹਨ ਤੋਂ ਚੰਦ ਮਿੰਟ ਪਹਿਲਾਂ ਸ਼ਹੀਦ ਭਗਤ ਸਿੰਘ ਕਾਲ ਕੋਠੜੀ 'ਚ ਗਹਿਰਾ ਅਧਿਐਨ ਕਰਦਾ ਹੋਇਆ ਕਿਤਾਬ ਦਾ ਜੋ ਪੰਨਾ ਮੋੜ ਕੇ ਗਿਆ ਹੈ ਉਸ ਚਿੰਨ ਨੂੰ ਸਮਝਦਿਆਂ ਅਜੋਕੀ ਜੁਆਨੀ ਉਹ ਮੋੜਿਆ ਸਫ਼ਾ ਸਿੱਧਾ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਸਾਡਾ ਚੌਗਰਿਦਾ, ਜਿਥੇ ਕਿਤੇ ਵੀ ਹੈ ਸਾਨੂੰ ਪੁੱਛਦਾ ਹੈ ਕਿ ਅਸੀਂ ਆਪਣੇ ਹਿੱਸੇ ਦੀ ਮੋਮਬੱਤੀ ਬਾਲ ਰਹੇ ਹਾਂ। ਕੀ ਅਸੀਂ ਆਪਣੇ ਬੱਚਆਿਂ, ਜੁਆਨਾਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਦੇ ਲੜ੍ਹ ਲਗਾ ਰਹੇ ਹਾਂ। ਜ਼ਰਾ ਪੁੱਛੋ ! ਆਪਣੇ ਆਪ ਤੋਂ ਕਿ ਅਸੀਂ ਭਗਤ ਸਿੰਘ ਦੇ , ਅਵਤਾਰ ਪਾਂਸ ਦੇ ਅਤੇ ਇਹਨਾਂ ਦੋਹਾਂ ਦੀ ਸੋਚ ਨੂੰ ਲੋਕਾਂ ਤੱਕ ਲੈ ਕੇ ਜਾਣ ਵਾਲੇ ਕਾਮਊਿਨਸਿਟ ਨਾਟਕਕਾਰ ਗੁਰਸ਼ਰਨ ਸਿੰਘ ਦੇ ਅਸੀਂ ਕੀ ਲੱਗਦੇ ਹਾਂ? ਸਾਡਾ ਪਾਂਸ ਉਸ ਸ਼ਾਇਰੀ ਨੂੰ ਪ੍ਰਨਾਇਆਂ ਹੋਇਆ ਸੀ ਜੋ ਬੰਦੇ ਨੂੰ ਕੁਫ਼ਰ ਤੋਂ ਬਚਾ ਕੇ ਰੋਸ਼ਨੀ ਦੇ ਚਸ਼ਮੇ ਤੀਕ ਲੈ ਜਾਂਦੀ ਹੈ । ਤੇ ਬੰਦੇ ਨੂੰ ਜੀਉਣ ਜੋਗਾਂ ਵੀ ਬਣਾ ਦਿੰਦੀ ਹੈ । ਗੁਰਸ਼ਰਨ ਸਿੰਘ ਗਰਜਵੇਂ ਬੋਲ 'ਚ ਰੰਗ ਮੰਚ ਤੋਂ ਵੀਲ ਚੇਅਰ ਤੇ ਬੈਠਿਆ ਵੀ ਇਉਂ ਵੰਗਾਰਦਾ ਰਿਹਾ ਹੈ ਕਿ, ''ਜਦੋਂ ਪੰਜਾਬ ਦੇ ਬਜ਼ੁਰਗ ਕਿਰਤੀ ਕਿਸਾਨ ਸੜਕਾਂ ਅਤੇ ਰੇਲਵੇ ਲਾਈਨਾਂ 'ਤੇ ਆਪਣੇ ਸਿਰਾਂ ਦੀ ਬਾਜ਼ੀ ਲਗਾ ਰਹੇ ਹੁੰਦੇ ਹਨ ਤਾਂ ਉਸ ਮੌਕੇ ਭਗਤ ਸਿੰਘ ਦੀ ਵਾਰਸ ਪੰਜਾਬ ਦੀ ਜੁਆਨੀ ਕਿਥੇ ਹੁੰਦੀ ਹੈ? ਕਿਥੇ ਹੁੰਦੀ ਹੈ ਹੈ ਉਹ ਜੁਆਨੀ ? ਜਿੰਨੇ ਹਕੂਮਤਾਂ ਦੇ ਮੂਹ ਮੋੜ੍ਹਨੇ ਹੁੰਦੇ ਹਨ ?? '' ਕੁਰਾਹੇ ਪਈ ਜੁਆਨੀ ਦਾ ਸਮੇਂ ਸਮੇਂ ਤਿੰਨਾਂ ਸ਼ਖਸੀਅਤਾਂ ਨੂੰ ਗਹਿਰਾ ਸਰੋਕਾਰ ਰਿਹਾ ਹੈ ਸ਼ਹੀਦ ਭਗਤ ਸਿੰਘ ,ਪਾਂਸ਼ ਅਤੇ ਗੁਰਸ਼ਰਨ ਭਾਜੀ ਨੂੰ !! ਅਤੇ ਇਹ ਤਿੰਨੇ ਮਹਾਂ ਸੰਗਰਾਮੀਏ ਇਸ ਫਿਕਰ ਦੀ ਬਾਂਹ ਫੜਨ ਲਈ ਸੰਗਰਾਮੀ ਕਾਫਲਿਆਂ ਨੂੰ ਆਵਾਜ਼ ਦਿੰਦੇ ਰਹੇ ਹਨ।
ਕਹਿਣੀ ਅਤੇ ਕਰਨੀ ਦਾ ਸੁਮੇਲ ਤਿੰਨੇ ਮਹਾਨ ਸੰਗਰਾਮੀਏ ਵਿਚਾਰਾਂ ਦੀ ਸਾਂਝ ਦੀ ਕੜੀ ਅਗੇ ਤੋਰਦੇ ਰਹੇ ਹਨ। ਇਹ ਤਿੰਨੇ ਇਨਕਾਲਬੀਏ ਅੰਬਰਾਂ ਤੋਂ ਨਹੀਂ ਆਏ । ਇਤਹਾਸ ਦੇ ਸਫ਼ੇ ਗਵਾਹ ਹਨ ਕਿ ਅਜਿਹੇ ਚਿੰਤਨਸ਼ੀਲ, ਆਪਾ ਵਾਰੂ ਭਾਵਨਾ ਵਾਲੇ, ਲੁੱਟਾਂ-ਕੁੱਟਾਂ ਦਾ ਭੱਠ ਝੋਕਦੀ ਲੋਕਾਈ ਦਾ ਦਰਦ ਸੀਨੇ ਲਗਾਕੇ, ਆਜ਼ਾਦ ਅਤੇ ਖੁਸ਼ਹਾਲ ਸਮਾਜ ਦੀ ਸਰਿਜਣਾ ਕਰਨ ਵਾਲੇ ਲੋਕਾਂ ਦੀ ਚੇਤਨ ਅਗਵਾਈ ਕਰਨ ਲਈ ਲੋਕਾਂ ਦੇ ਵਿੱਚੋਂ ਹੀ ਸੂਰਜ ਬਣਕੇ ਚੜ੍ਹਦੇ ਹਨ। ਇਹ ਲੋਕ-ਪੱਖੀ ਸਮਾਜ ਸਿਰਜਣ ਸਮੇਂ ਉਸ ਵਿਚ ਖੂਬਸੂਰਤ ਰੰਗ ਭਰਨ ਨੂੰ ਪਰਨਾਈਆਂ ਸਾਡੇ ਅੰਗ ਸੰਗ ਇਹ ਤਿੰਨੇ ਹਸਤੀਆਂ, ਸਾਥੋਂ ਕੁਝ ਆਸ ਕਰਦੀਆਂ ਹਨ। । ਪੰਜਾਬ ਦੀ ਇਨਕਲਾਬੀ ਲਹਿਰ ਉਪਰ ਵੀ ਝਪਟ ਰਹੇ ਹਕੂਮਤੀ ਹੱਥਾਂ ਨੂੰ ਰੋਕਣ ਲਈ ਮਜ਼ਬੂਤ ਚਟਾਨ ਬਣਕੇ ਡਟ ਜਾਣਾ ਸਮੇਂ ਦੀ ਲੋਡ਼੍ਹ ਹੈ , ਦੇਸ਼ ਭਰ ਦੀ ਜਮਹੂਰੀ ਲਹਿਰ ਨਾਲ ਸਹਮਿਤੀ ਪ੍ਰਗਟ ਕਰਨ ਲਈ ਲੋਕਾਂ ਨੂੰ ਅੱਗੇ ਆਉਣ ਦੀ ਲੋਡ਼੍ਹ ਹੈ । ਜਾਂਦੇ ਜਾਂਦੇ ਅਸੀਂ ਕਸੇ ਇਨਕਲਾਬੀ ਸ਼ਾਇਰ ਦੇ ਇਹ ਬੋਲ ਸਾਂਝੇ ਕਰਨੇ ਚੁਹਾਉਦੇ ਹਾ :-
ਮਸ਼ਾਲਾ ਬਾਲਕੇ ਚੱਲਣਾ ,
ਜਦੋਂ ਤੱਕ ਰਾਤ ਬਾਕੀ ਹੈ।
ਸੰਭਾਲ ਕੇ ਹਰ ਕਦਮ ਰੱਖਣਾ,
ਜਦੋਂ ਤੱਕ ਰਾਤ ਬਾਕੀ ਹੈ ।
ਪਰਮਜੀਤ ਦੁਸਾਂਝ

कोई टिप्पणी नहीं: