Gill Inderjit
ਲੰਬੀ, 17 ਮਾਰਚ
ਸਿੰਘ ਬਾਦਲ ਨੇ ਅੱਜ ਆਪਣੇ ਤਾਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਦੇ ਦਰਜਨ ਭਰ ਪਿੰਡਾਂ ਬੁਰਜਾਂ, ਡੱਬਵਾਲੀ ਢਾਬ, ਰੋੜਾਂਵਾਲੀ, ਕਰਮਗੜ੍ਹ, ਬੋਦੀਵਾਲਾ, ਮਿੱਡਾ, ਪੰਨੀਵਾਲਾ, ਮੋਹਲਾਂ ਅਤੇ ਰਾਣੀਵਾਲਾ ਵਿਖੇ ਤੂਫ਼ਾਨੀ ਦੌਰੇ ਕਰਕੇ ਲੋਕਾਂ ਨੂੰ ਪੰਜਾਬ ਦੀ ਤਕਦੀਰ ਅਤੇ ਤਸਵੀਰ ਬਦਲਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ 27 ਮਾਰਚ ਨੂੰ ਵੱਡੀ ਗਿਣਤੀ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਅੱਜ ਗੰਦਲੇ ਹੋਏ ਸਿਆਸੀ ਮਾਹੌਲ ਕਾਰਨ ਨਿਘਾਰ ਵਾਲੇ ਹਾਲਾਤ ਵਿਚ ਪਹੁੰਚ ਚੁੱਕਿਆ ਹੈ ਤੇ ਇਸ ਦੇ ਪੁਰਾਣੇ ਵਕਾਰੀ ਰੁਤਬੇ ਅਤੇ ਆਰਥਿਕ ਮਿਆਰ ਨੂੰ ਚੁੱਕਣ ਲਈ ਪੰਜਾਬ ਵਾਸੀਆਂ ਨੂੰ ਬੜੀ ਸੂਝ ਬੂਝ ਨਾਲ ਇੱਕ ਅਜਿਹਾ ਮਾਹੌਲ ਸਿਰਜਣ ਦੀ ਜ਼ਰੂਰਤ ਹੈ ਜੋ ਸਿਆਸੀ ਸਿਰਫ਼ ਨੀਂਹ-ਪੱਥਰਾਂ ਦੀ ਸਿਆਸਤ ਵਿਚ ਵਿਸ਼ਵਾਸ ਨਾ ਰੱਖ ਕੇ ਆਮ ਜਨਤਾ ਦੇ ਸੁਨਹਿਰੇ ਅਤੇ ਮਜ਼ਬੂਤ ਭਵਿੱਖ ਵੱਲ ਕਦਮ ਪੁੱਟਣ ਵਿਚ ਵਿਸ਼ਵਾਸ ਰੱਖਦਾ ਹੋਵੇ। ਉਨ੍ਹਾਂ ਰਾਜਸੀ ਲੋਕਾਂ ਵੱਲੋਂ ਸਿਆਸੀ ਹਿੱਤਾਂ ਲਈ ਰੱਖੇ ਨੀਂਹ ਪੱਥਰਾਂ ’ਤੇ ਲੱਖਾਂ ਰੁਪਏ ਖਰਚਣ ਨੂੰ ਪੰਜਾਬ ਦੀ ਆਰਥਿਕ ਤਕਦੀਰ ਲਈ ਬੜਾ ਘਾਤਕ ਕਰਾਰ ਦਿੱਤਾ। ਉਨ੍ਹਾਂ ਸੂਬੇ ਦੇ ਬਿਜਲੀ ਬਜਟ ਨੂੰ ਘਟਾਉਣ ਨੂੰ ਕਿਸਾਨਾਂ ਦੇ ਹਿੱਤਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ। ਸਾਬਕਾ ਖਜ਼ਾਨਾ ਮੰਤਰੀ ਨੇ ਆਪਣੇ ਤਾਏ ਦੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਜੇ ਤੁਹਾਡੇ ਸਹਿਯੋਗ ਸਦਕਾ ਮੈਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਸੂਬੇ ਵਿਚ ਲਾਲ ਬੱਤੀ ਅਤੇ ਨੀਂਹ-ਪੱਥਰਾਂ ਦੀ ਸਿਆਸਤ ਦੀ ਭੋਗ ਪਾ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਸਾਂਸਦ ਗੁਰਦਾਸ ਸਿੰਘ ਬਾਦਲ, ਸਤਿੰਦਰਜੀਤ ਸਿੰਘ ਮੰਟਾ, ਨਛੱਤਰ ਸਿੰਘ ਕੁਰਾਈਵਾਲਾ, ਹਰਦੇਵ ਸਿੰਘ ਝੋਰੜ, ਬਲਵਿੰਦਰ ਸਿੰਘ ਬਿੱਲੂ ਛਾਪਿਆਂਵਾਲੀ ਅਤੇ ਕੰਵਲਜੀਤ ਸਿੰਘ ਵੀ ਮੌਜੂਦ ਸਨ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 27 ਮਾਰਚ ਨੂੰ ਖਟਕੜ ਕਲਾਂ ਵਿਖੇ ਕੀਤੀ ਜਾ ਰਹੀ ਰੈਲੀ ਦੇ ਸਬੰਧ ’ਚ ਉਨ੍ਹਾਂ ਦੇ ਵਰਕਰਾਂ ਵੱਲੋਂ ਪਿੰਡਾਂ ਦੇ ਦੌਰੇ ਜਾਰੀ ਹਨ। ਇਸੇ ਤਹਿਤ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਸੰਗੂਧੌਣ ਵਿਖੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀ ਸਰਕਾਰ ਮਨਪ੍ਰੀਤ ਬਾਦਲ ਦੀ ਹੋਵੇਗੀ। ਉਨ੍ਹਾਂ ਵਰਕਰਾਂ ਨੂੰ 27 ਮਾਰਚ ਨੂੰ ਵੱਡੀ ਗਿਣਤੀ ’ਚ ਖਟਕੜ ਕਲਾਂ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀ ਸਰਕਾਰ ਦਾ ਰਾਹ ਪੱਧਰਾ ਕੀਤਾ ਜਾ ਸਕੇ। ਇਸ ਮੌਕੇ ਡਾ. ਪ੍ਰਗਟ ਸਿੰਘ, ਇਕਬਲ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਾਥੀ, ਮਨਜੀਤ ਸਿੰਘ ਫੱਤਣਵਾਲਾ, ਖੜਕ ਸਿੰਘ ਸਰਪੰਚ, ਮਲਕੀਤ ਸਿੰਘ ਖੱਪਿਆਂਵਾਲੀ, ਮਾਸਟਰ ਅਜਮੇਰ ਸਿੰਘ, ਅੰਗਰੇਜ ਸਿੰਘ ਉਦੇਕਰਨ, ਗੁਰਜਿੰਦਰ ਸਿੰਘ ਬਰਾੜ, ਕਰਮਜੀਤ ਸਿੰਘ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।

कोई टिप्पणी नहीं:
एक टिप्पणी भेजें